Lyrics : The Childhood - G.Deep ft Kulwinder Billa | Full Lyrics Song Childhood | Latest Punjabi Lyrics

ਚਾਇਲਡਹੁੱਡ : ਜੀ ਦੀਪ ਫੀਟ ਕੁਲਵਿੰਦਰ ਬਿੱਲਾ



The Childhood Lyrics G.Deep ft Kulwinder Billa  


ਗੁੱਚੀ ਅਰਮਾਨੀ ਦੂਰ ਦੀਆਂ ਗੱਲਾਂ, ਮੈਂ ਘੁੰਮਦਾ ਹੁੰਦਾ ਨੰਗਾ ਸੀ
ਮਾਰਿਔ ਕੌਂਟਰਾ ਖੇਡਦਾ ਹੁੰਦਾ, ਮੇਰਾ ਬਚਪਨ ਕਿੰਨਾ ਚੰਗਾ ਸੀ
...
 
ਇੱਕ ਮਿਲਿਆ ਵਕਤ ਨਗੀਨਾ, ਮੇਰਾ ਬਚਪਨ ਬੜ੍ਹਾ ਕਮੀਨਾ 
ਕਿਉਂਕਿ ਮਿਲਣਾ ਹੁਣ ਕਭੀ ਨਾ, ਚਾਹੇ ਢੋਲ ਵਜਾ ਚਾਹੇ ਵੀਨਾ 
ਚੱਲੋ ਯਾਦ ਕਰੋ ਅੱਜ ਉਹ ਨਿੱਕੇ ਨਿੱਕੇ ਹੱਥ
ਨਾਲੇ ਨੋਜੀ ਵਾਲਾ ਨੱਕ
ਨਈਂ ਤਾਂ ਕਰ ਦਊਂਗਾ ਹੱਪ

 
ਦੱਸਾਂ ਬਚਪਨ ਕੀ ਹੁੰਦਾ ਸੀ, ਉਦੋ ਡੈਡੀ ਹੁੰਦਾ ਮੁੰਡਾ ਸੀ
ਅਮਰੀਸ਼ ਪੁਰੀ ਜਦ ਗੁੰਡਾ ਸੀ, ਬੁੱਢਿਆਂ ਦੇ ਹੱਥ ਵਿੱਚ ਖੁੰਡਾ ਸੀ
ਹਰ ਕੁੜ੍ਹੀ ਸਮਝਦੇ ਦੀਦੀ ਸੀ, ਘਰ
ਅਪਣਾ ਹੀ ਉਦੋਂ PG ਸੀ
ਟੋਫੀ ਦਾ ਨਾਮ ਉਦੋਂ ਚੀਜੀ ਸੀ, ਅਸੀਂ ਵਹਿਲ ਪੁਣੇ ਵਿੱਚ ਬਿਜੀ ਸੀ

 
ਸਕੂਲ ਵਿੱਚ ਆਪਾਂ ਸਭ ਨੇ ਗੁਲ ਖਿਲਾਇਆ
ਬਲੈਕ ਬੋਰਡ ਉੱਤੇ ਮਿੱਕੀ ਮਾਊਸ ਬਣਾਇਆ
ਮਸ਼ਹੂਰ ਬਹਾਨਾ ਜੀਹਨੇ ਕਈ ਵਾਰੀ ਬਚਾਇਆ
ਮੈਡਮ ਕੰਮ ਤਾਂ ਕੀਤਾ ਸੀ, ਕਾਪੀ ਘਰੇ ਭੁੱਲ ਆਇਆ
ਅੈਸੀ ਖਾਧੀ ਮਾਰ, ਮੁੜ੍ਹਕੇ ਜਿੰਦਗੀ ਨਾ ਮਾਰ ਪਈ

PVR ਤੋਂ ਵੱਧ ਮਜਾ, ਦਿੰਦਾ ਸੀ VCR ਬਈ
ਪਿਛਲੇ ਬੈਂਚ 'ਤੇ ਬਹਿਕੇ, ਮਹਿਲ ਸੋਚਾਂ ਦੇ ਬਣਾਉਂਦਾ
ਹੋਜੇ ਗੁੰਡਿਆਂ ਦਾ ਅਟੈਕ, ਹੀਰੋ ਬਣਕੇ ਬਚਾਉਂਦਾ
ਲੈ ਕੇ 10/10 ਉਦੋਂ DC ਵਾਲੀ ਫੀਲਿੰਗ ਆਉਂਦੀ
ਮੁੱਖ ਮੰਤਰੀ ਬਣ ਜਾਂਦਾ ਜਦੋਂ Very Good ਵੀ ਨਾਲ ਥਿਉਂਦੀ
 

ਦੇਖਕੇ ਕਿਰਲੀ ਰੋ ਪੈਂਦਾ ਤੇ ਦੇਖ ਕੇ ਤਿਤਲੀ ਹੱਸਦਾ ਸੀ
ਜੇ ਫੜ੍ਹਨ ਫੜ੍ਹੀਕਾ ਖੇਡਣ ਲੱਗੇ, ਮਿਲਖੇ ਵਾਗੂੰ ਭੱਜਦਾ ਸੀ
ਰੱਬ ਹੁੰਦਾ ਸੀ ਥੱਲੇ ਪਹਿਲਾਂ, ਇਹ ਗੱਲ ਸਭ ਨੂੰ ਦੱਸੀ ਸੀ
ਇੱਕ ਬੇਬੇ ਨੇ ਤਾਰਾ ਤੋੜ੍ਹਕੇ, ਬੱਚੇ ਦੀ ਪੂੰਝ 'ਤੀ .... ਸੀ
ਚੜ੍ਹਗਿਆ ਰੱਬ ਬਾਈ ਨੂੰ ਗੁੱਸਾ, ਜਾਵੇ ਰੇਸਾਂ ਚੱਕੀ ਜੀ
ਸੁਣ ਬਾਬੇ ਦੀ ਅਵਾਜ ਖੜ੍ਹ ਗਿਆ, ਭੱਜੀ ਜੀਹਦੀ ਕੱਟੀ ਸੀ

ਜਿਹੜ੍ਹੇ ਲੁਕਣ ਮਚਾਈ 'ਚ ਲੱਭਦੇ ਸੀ
ਹੁਣ ਲੁੱਕ ਗਏ ਕਿੱਥੇ ਲੱਭਦੇ ਨਈ
ਯਾਰਾਂ ਦੀ ਜੁਦਾਈ ਮਾਰ ਗਈ, ਬਚਪਨ ਤੋਂ ਜਵਾਨੀ ਹਾਰ ਗਈ

ਯਾਰਾਂ ਦੀ ਜੁਦਾਈ ਮਾਰ ਗਈ, ਬਚਪਨ ਤੋਂ ਜਵਾਨੀ ਹਾਰ ਗਈ

 
ਦਰਵਾਜੇ ਪਿੱਛੇ ਖੜ੍ਹਕੇ ਡਰਾਉਂਦੇ ਹੁੰਦੇ ਸੀ
ਤੇ ਬਾਹਵਾਂ ਸ਼ਰਟ 'ਚ ਪਾਕੇ ਲੁਕਾਉਂਦੇ ਹੁੰਦੇ ਸੀ
ਜੀ ਅੱਠ ਇੱਟਾਂ ਨਾਲ ਗਲੀ ਵਿੱਚ ਬਣਦੀ ਵਿਕੇਟ
ਰੂਲ ਕੰਧ Catch Out ਦਾ ਚਲਾਉਂਦੇ ਹੁੰਦੇ ਸੀ
 

ਕੱਪੜ੍ਹੇ .. ਹੁੰਦੇ ਸੀ ਮੈਲੇ, ਦਿਲ ਹੁੰਦਾ ਸੀ ਸਾਫ
ਤੇ ਹੁਣ ਦਿਲ ਹੋ ਗਿਆ ਮੈਲਾ, ਪਰ ਕੱਪੜ੍ਹੇ ਹੋ ਗਏ ਨੇ ਸਾਫ
ਪਹਿਲਾਂ ਪੇਪਰ ਹੁੰਦੇ ਸਾਲ ਬਾਅਦ, ਹੁਣ ਰੋਜ ਹੁੰਦੇ ਨੇ ਇਮਤਿਹਾਨ
ਉਦੋਂ ਪੇਪਰ ਸੀ ਜਵਾਕਾਂ ਵਾਲੇ, ਹੁਣ ਹੁੰਦੇ ਜਜਬਾਤਾਂ ਵਾਲੇ
 

ਅੱਸੀ ਨੱਬੇ ਪੂਰੇ ਸੋ ਹੁਣ 'ਕੱਲਾ ਬਹਿ ਕਮਰੇ ਵਿੱਚ ਰੋ
ਇਹ ਜਿੰਦਗੀ ਦਾ ਏ ਧਾਗਾ ਕੋਈ ਨਾ ਚੋਰ ਨਿੱਕਲਕੇ ਭਾਗਾ
ਤੂੰ ਭੱਜ ਲੈ ਜਿਧਰ ਭੱਜੇਗਾ, ਜਿੰਦਗੀ ਦਾ ਹੱਥ ਤਾਂ 'ਨੀ ਛੱਡੇਗਾ ?
ਅੱਗੇ ਮੌਤ ਨਾਨੀ ਜੀ ਬੈਠੀ ਆ, ਜੇਖ ਜੂੜ੍ਹਾ ਕਰਕੇ ਬੈਠੀ ਆ
ਫੈਸ਼ਨ ਦਾ ਤਾਂ ਪਤਾ ਨਹੀਂ ਸੀ ਪਰ ਗੱਗੂ ਹਿੱਲ ਬਣਜੂੰਗਾ
ਲੀਰੋ-ਲੀਰ ਪਤੰਗ ਹੁੰਦਾ ਸੀ ਪਰ ਲੱਗਦਾ ਸੀ ਉੱਡ ਜੂਗਾ


ਖਾਂਦੇ ਹੋਏ ਕੋਈ ਚੀਜ ਤੇ ਲੰਘ ਜੇ ਢਿੱਡ ਦੇ ਅੰਦਰ ਬੀਜ ਫੇਰ
[ਹਾਏ ਤੇਰੇ ਢਿੱਡ 'ਚ ਬੂਟਾ ਉੱਗੂਗਾ]
ਬਾਔ ਕੋਲੋਂ ਡਰਦਾ ਸੀ, ਗੀਤਾਂ ਵਿੱਚ ਗਾਣ ਲਈ ਮਰਦਾ
ਪੈਂਸਿਲ ਸ਼ਾਕਾ ਲਾਕਾ ਵਾਲੀ ਅਸਲ ਦੇ ਵਿੱਚ ਸੀ ਲੱਭਦਾ
 

ਖੱਬੇ ਸਾਇਡ 'ਤੇ ਜਮੈਟਰੀ, ਬੈਗ ਭਾਰਾ ਯਾਦ ਏ
ਸੀਕ੍ਰੇਟ ਗੱਲ ਬੜ੍ਹੀ ਆ ਗੰਗਾਧਰ ਹੀ ਸ਼ਕਤੀਮਾਨ ਏ
ਖਾਲੀ ਜੇਬ ਦੇ ਦਰਸ਼ਨ ਕਰ ਤਕਲੀਫ ਤਾਂ 'ਨੀ ਹੁੰਦੀ ਸੀ
ਉਦੋਂ ਕਿਸੇ ਨਾਲ ਵੀ ਪਿਆਰ ਹੋਣ ਦੀ ਸਪੀਡ ਐਨੀ ਹੁੰਦੀ ਸੀ ਕਿ ਬਸ

 
ਅਸੀਂ ਸਮਝੇ ਚੰਗੀ ਜਵਾਨੀ ਆ, ਕਰ ਬੈਠੇ ਇਸ਼ਕ ਨਦਾਨੀ ਆਂ
ਹੁਣ ਤੇਰੀ ਜੁਦਾਈ ਮਾਰ ਗਈ, ਬਚਪਨ ਤੋਂ ਜਵਾਨੀ ਹਾਰ ਗਈ
ਹੁਣ ਤੇਰੀ ਜੁਦਾਈ ਮਾਰ ਗਈ, ਬਚਪਨ ਤੋਂ ਜਵਾਨੀ ਹਾਰ ਗਈ

ਢਿੱਲੀ ਨਿੱਕਰ ਪਾਈ ਹੁੰਦੀ ਸੀ, ਉਹ ਵੀ ਅੱਧੀ ਲਾਹੀ ਹੁੰਦੀ ਸੀ
ਚੀਰ ਸਾਇਡ 'ਤੇ ਹੁੰਦਾ, ਉਦੋਂ ਗਲ ਵਿੱਚ ਲੱਗੀ ਟਾਈ ਹੁੰਦੀ ਸੀ

 
ਸਾਇਕਲ ਵਾਲਾ ਟਾਇਰ ਮੈਂ ਡੰਡੇ ਨਾਲ ਭਜਾਉਂਦਾ
ਜੇ ਜਿੰਦਗੀ ਬਾਈ ਸਿਟੀ ਹੁੰਦੀ ਹੈਲੀਕਾਪਟਰ 'ਤੇ ਕਾਲਜ ਜਾਂਦਾ
ਗਿੱਠ ਮੁੱਠੀਆ ਧਰਤੀ 'ਚੋਂ ਨਿੱਕਲੇ, ਏਸ ਹਵਾ ਵਿੱਚ ਜਿਉਂ 'ਨੀ ਸਕਦਾ
ਲਾਇਟਾਂ ਵਾਲੀ ਘੜ੍ਹੀ ਤੋਂ ਉੱਤੇ, ਲਗਦਾ ਸੀ ਕੁੱਛ ਹੋ 'ਨੀ ਸਕਦਾ

 
ਪੋਪਾਏ ਵਾਗੂੰ ਖਾਕੇ ਪਾਲਕ ਡੋਲੇ ਬੜ੍ਹੇ ਬਣਾਉਂਦਾ ਸੀ
ਜੀ ਚਿੜ੍ਹੀ ਉੱਡ ਤੇ ਕਾਂ ਉੱਡ ਵਿੱਚ ਬੰਦੇ ਵੀ ਮੈਂ 'ਡਾਉਂਦਾ ਸੀ
ਮੰਮੀ ਕਹੇ ਵੇ ਰੋਟੀ ਖਾਲੈ ਨਾ...
ਜੇ ਕੋਈ ਕੱਢੇ ਗਾਲ ਤਾਂ ਕਰਦੇ ਹਾ...

 
ਦੋਸਤਾਂ ਅੱਗੇ ਟੋਹਰ ਬਣਾਉਣੀ ਸਾਇਕਲ ਇੱਕ ਚੰਗਾ ਲੈ ਕੇ ਦਿਉ
ਜੇ ਮੈਨੂੰ ਸਕੂਲ ਭੇਜਣਾ ਚਾਪਟ ਤੇ ਗੰਜਾ ਲੈ ਕੇ ਦਿਉ
ਪੈਂਸਿਲ ਤੋਂ ਪੈੱਨ ਪਹੁੰਚ ਗਿਆ, ਪੈਂਸਿਲ ਹੀ ਯਾਰੋ ਚੰਗੀ ਸੀ
ਮੈਥੋਂ ਅੱਜ ਤੱਕ ਨਾ ਮੋੜ੍ਹ ਹੋਈ ਜੋ ਪੈਂਸਿਲ ਉਸ ਤੋਂ ਮੰਗੀ ਸੀ

 
G Deep ਨੇ ਇਹ ਗੱਲ ਸੋਚੀ ਕੇ ਬਈ ਮਾਰਾਂ ਪੈਂਦੀਆਂ ਸੱਚੇ ਨੂੰ
ਪਰ ਬੱਚੇ ਦੀ ਤਾਂ ਬੱਚਿਆਂ ਵਾਲੀ ਸੋਚ ਬਚਾ ਗਈ ਬੱਚੇ ਨੂੰ
ਗੱਲ ਬੜ੍ਹੀ ਹੈ ਬੇਜਤੀ ਵਾਲੀ ਜੋ ਮੈਂ ਥੋਨੂੰ ਦੱਸਣ ਲੱਗਾ
ਅੱਗਾ ਪਿੱਛਾ ਦੇਖੀ ਜਾਵਾ ਅੰਦਰੋਂ ਅੰਦਰੀਂ ਹੱਸਣ ਲੱਗਾ

 
ਚਾਰ ਸਾਲ ਦਾ ਬੱਚਾ iPhone ਆਪੇ ਖੋਲੀ ਜਾਂਦਾ ਸੀ
ਤੇ ਮੈਂ ਜਦੋਂ ਸੀ ਚਾਰ ਸਾਲ ਦਾ, ਸਾਲਾ ਮਿੱਟੀ ਖਾਂਦਾ ਸੀ
ਕਰਦਾ ਸੀ ਦਿਲ ਕੇ, ਦੁਨੀਆ ਮੁੱਠੀ 'ਚ ਫੜ੍ਹਲਾਂ
ਬੇਬੇ ਦੀ ਕਹਾਣੀ ਵਾਲੀ ਪਰੀ ਸੈੱਟ ਕਰਲਾਂ


ਕਰ ਲਵਾਂ ਦਿਲ ਚੋਰੀ ਰਸਤਾ ਤਾਂ ਸਾਫ ਏ
ਪਰ ਮੰਮੀ ਕਹਿੰਦੀ ਬੇਟਾ ਚੋਰੀ ਕਰਨਾ ਤਾਂ ਪਾਪ ਏ
ਗੱਲ ਮੈਨੂੰ ਇਹ ਲੱਗੀ ਮਾੜ੍ਹੀ ਮੰਮੀ ਨੇ ਜੋ ਝੂਠ ਕਿਹਾ
ਚੋਰੀ ਕਰਨਾ ਪਾਪ ਹੈ ਬੇਟਾ, ਫੁੱਲ ਯਕੀਨ ਦਾ ਟੁੱਟ ਗਿਆ
ਵੱਡੇ ਹੋ ਕੇ ਪਤਾ ਲੱਗਾ ਪੈਸੇ ਨਾਲ ਮਹਿਕਾਂ ਖਿਲਦੀਆਂ ਨੇ
ਪਰ ਏਸ ਦੇਸ਼ ਵਿੱਚ ਚੋਰਾਂ ਨੂੰ ਇੱਜਤਾਂ ਤੇ ਕੁਰਸੀਆਂ ਮਿਲਦੀਆਂ ਨੇ